ਕਲਯੁੱਗੀ ਪਿਉ ਨੇ ਆਪਣੀ ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ ਪਿਛਲੇ ਦੋ ਮਹੀਨੇ ਤੋਂ ਕਰ ਰਿਹਾ ਸੀ ਬਲਾਤਕਾਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕਲਯੁੱਗੀ ਪਿਉ ਨੇ ਆਪਣੀ ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ ਪਿਛਲੇ ਦੋ ਮਹੀਨੇ ਤੋਂ ਕਰ ਰਿਹਾ ਸੀ ਬਲਾਤਕਾਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ ਦੇ ਕਸਬਾ ਦੀਨਾਨਗਰ ਤੋਂ ਇੱਕ ਪਿਉ ਧੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕਲਯੁਗੀ ਪਿਓ ਪਿਛਲੇ ਦੋ ਮਹੀਨੇ ਤੋਂ ਆਪਣੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ ਇਸ ਬਾਰੇ ਜਦ ਪੀਡ਼ਤ ਲਡ਼ਕੀ ਨੇ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਭਰਾ ਦੇ ਬਿਆਨਾਂ ਤੇ ਥਾਣਾ ਦੀਨਾਨਗਰ ਦੀ ਪੁਲੀਸ ਕਲਯੁਗੀ ਪਿਓ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾਨਗਰ ਦੇ ਐਸਐਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਿਉ ਉਸ ਦੀ ਨਾਬਾਲਗ ਭੈਣ ਦੇ ਨਾਲ ਪਿਛਲੇ ਦੋ ਮਹੀਨਿਆਂ ਤੋਂ ਬਲਾਤਕਾਰ ਕਰ ਰਿਹਾ ਹੈ ਉਸ ਨੇ ਦੱਸਿਆ ਕਿ ਉਸ ਦੇ ਪਿਉ ਦਾ ਉਸ ਦੀ ਮਾਂ ਦੇ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਸਦੀ ਮਾਂ ਉਹਨਾਂ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਅਤੇ ਘਰ ਵਿੱਚ ਉਸ ਦਾ ਪਿਓ ਉਸ ਦੀ ਭੈਣ ਤੇ ਛੋਟਾ ਭਰਾ ਇਕੱਠੇ ਰਹਿ ਰਹੇ ਸਨ ਅਤੇ ਉਸ ਦਾ ਪਿਓ ਸ਼ਰਾਬੀ ਹਾਲਤ ਵਿੱਚ ਰੋਜ਼ ਸ਼ਰਾਬ ਪੀਕੇ ਰਾਤ ਨੂੰ ਉਸਦੀ ਛੋਟੀ ਭੈਣ ਦੇ ਨਾਲ ਬਲਾਤਕਾਰ ਕਰਦਾ ਰਿਹਾ ਜਿਸ ਤੋਂ ਬਾਅਦ ਉਸ ਦੀ ਭੈਣ ਨੇ ਉਸਦੇ ਨਾਲ ਗੱਲਬਾਤ ਕੀਤੀ ਅਤੇ ਇਹ ਓਸ ਨੇ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਅੱਤੇ ਮੌਕੇ ਤੇ ਕਾਰਵਾਈ ਕਰਦੇ ਹੋਏ ਥਾਣਾ ਦੀਨਾਨਗਰ ਦੀ ਪੁਲਸ ਨੇ ਦੋਸ਼ੀ ਪਿਓ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਰਿਪੋਰਟਰ:- ਜਸਵਿੰਦਰ ਬੇਦੀ ਗੁਰਦਾਸਪੁਰ
पंजाब फिरोजपुर में सतलुज दरिया में पानी बढ़ने से एक बार फिर टेम्परेरी बन टूटा गया है, किसानों की परेशानियां पानी में डूबीं